ਲੁਧਿਆਣਾ
( ਵਿਜੈ ਭਾਂਬਰੀ/ਰਾਹੁਲ ਘਈ/ਹਰਜਿੰਦਰ ਸਿੰਘ)
– ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵਾਰਡ ਨੰਬਰ 52 ਵਿਖੇ ਮੋਬਾਇਲ ਵੈਨ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੀ ਉਨ੍ਹਾਂ ਦਾ ਨਿਪਟਾਰਾ ਕੀਤਾ। ਵਿਧਾਇਕ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਇਸ ਲਈ ਇਸ ਦੇ ਨੁਮਾਇਦੇ ਆਪ ਸੰਗਤਾਂ ਦੇ ਦਰ-ਦਰ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਅਤੇ ਉਸ ਦਾ ਮੌਕੇ ਤੇ ਹੀ ਹੱਲ ਕਰਕੇ ਮੱਧਮ ਵਰਗ ਨੂੰ ਖੱਜਲ ਖੁਆਰੀ ਅਤੇ ਸਮਾਂ ਖਰਾਬੀ ਤੋਂ ਬਚਾਉਣ ਦਾ ਉਪਰਾਲਾ ਕਰਦੇ ਹਨ।ਵਿਧਾਇਕ ਸਿੱਧੂ ਨੇ ਕਿਹਾ ਕਿ ਉਹ ਸਮੇਂ ਲੱਥ ਗਏ ਜਦੋਂ ਆਪਣੇ ਆਪ ਨੂੰ ਵੱਡੇ ਨੇਤਾ ਕਹਾਉਣ ਵਾਲੇ ਆਪਣੇ ਦਫਤਰਾਂ ਜਾਂ ਮਹਿਲਾਂ ਵਿੱਚ ਸਿੰਘਾਸਨ ਲਾ ਕੇ ਲੋਕਾਂ ਨੂੰ ਆਪਣੇ ਅੱਗੇ ਹੱਥ ਜੋੜੀ ਖੜਾ ਰੱਖਦੇ ਸਨ। ਉਹਨਾਂ ਕਿਹਾ ਕਿ ”ਮੈਂ ਬਾਬਾ ਦੀਪ ਸਿੰਘ ਜੀ ਦੀ ਮਿਹਰ ਨਾਲ ਵਿਧਾਇਕ ਬਣਿਆ ਹਾਂ ਇਸ ਲਈ ਮੈਂ ਆਪਣਾ ਫਰਜ ਸਮਝਦਾ ਹਾਂ ਕਿ ਮੈਂ ਆਪ ਚੱਲ ਕੇ ਸੰਗਤ ਦੇ ਦਰ ਤੇ ਜਾਵਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਦਾ ਜਰੀਆ ਬਣਾ।”
ਇਸ ਮੌਕੇ ਵਿਧਾਇਕ ਸਿੱਧੂ ਨਾਲ ਇਲਾਕਾ ਡੀ ਐਸ ਪੀ ਸਤਵਿੰਦਰ ਸਿੰਘ ਵਿਰਕ, ਐਸ ਐਚ ਓ 6 ਨੰਬਰ ਬਲਵੰਤ ਸਿੰਘ, ਇਲਾਕਾ ਪਟਵਾਰੀ, ਨਗਰ ਨਿਗਮ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਸਿੱਧੂ ਵੱਲੋਂ ਵਾਰਡ ਨੰਬਰ 52 ਦੇ ਦੀਪ ਸਿੰਘ ਨਗਰ ਅਤੇ ਸੇਵਕ ਪੁਰਾ ਵਿੱਚ ਮੋਬਾਇਲ ਵੈਨ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਸਮਾਗਮ ਦਾ ਪ੍ਰਬੰਧ ਹਲਕਾ ਆਤਮ ਨਗਰ ਤੋਂ ਇਸਤਰੀ ਵਿੰਗ ਦੀ ਕੁਆਰਡੀਨੇਟਰ ਬੀਬੀ ਸੁਖਪ੍ਰੀਤ ਕੌਰ ਵੱਲੋਂ ਕੀਤਾ ਗਿਆ ਸੀ, ਜਿਨਾਂ ਦਾ ਸਾਥ ਇਲਾਕੇ ਦੀ ਮੁਹੱਲਾ ਸੁਧਾਰ ਕਮੇਟੀ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਦਿੱਤਾ ਗਿਆ। ਇਸ ਮੌਕੇ ਵਿਧਾਇਕ ਸਿੱਧੂ ਨੇ ਨਸ਼ਾ ਸੌਦਾਗਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਿਸੇ ਤਰ੍ਹਾਂ ਦੀ ਵੀ ਕੋਈ ਰਹਿਮ ਦਿਲੀ ਨਹੀਂ ਵਰਤੀ ਜਾਂਦੀ। ਉਹਨਾਂ ਇਲਾਕਾ ਨਿਵਾਸੀਆਂ ਨੂੰ ਕਿਹਾ ਕਿ ਜੇਗਰ ਕੋਈ ਤੁਹਾਡੇ ਇਲਾਕੇ ਵਿੱਚ ਮਾੜਾ ਮੋਟਾ ਵੀ ਨਸ਼ਾ ਵੇਚਦਾ ਹੈ ਤਾਂ ਦੱਸਿਆ ਜਾਵੇ, ਤੁਹਾਡੀ ਪਹਿਚਾਣ ਗੁਪਤ ਰੱਖਦਿਆਂ ਪੁਲਿਸ ਪ੍ਰਸ਼ਾਸਨ ਰਾਹੀਂ ਮੌਕੇ ‘ਤੇ ਹੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਮੱਧ ਵਰਗ ਦਾ ਬੱਚਾ ਨਸ਼ੇ ਦੀ ਚਪੇਟ ਵਿੱਚ ਆ ਗਿਆ ਹੋਵੇ ਤਾਂ ਵਿਧਾਇਕ ਸਿੱਧੂ ਵੱਲੋਂ ਆਪਣੇ ਨਿੱਜੀ ਖਰਚੇ ਉੱਤੇ ਬੱਚੇ ਦਾ ਨਸ਼ਾ ਛੁਡਾਉਣਗੇ ਅਤੇ ਉਸ ਨੂੰ ਪੁਨਰਵਾਸ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਸੋਹਣ ਸਿੰਘ ਗੋਗਾ, ਰੇਸ਼ਮ ਸਿੰਘ ਸੱਗੂ, ਗੁਰਿੰਦਰ ਸਿੰਘ ਲਾਲੀ, ਪਰਮਿੰਦਰ ਸਿੰਘ ਬਿਰਦੀ, ਗੁਰਮੀਤ ਸਿੰਘ ਉੱਭੀ, ਹਰਜੀਤ ਸਿੰਘ ਸਿੱਧੂ, ਸਰਬਜੀਤ ਸਿੰਘ ਚੌਹਾਨ, ਕਰਮਵੀਰ ਸਿੰਘ ਗੋਗਨਾ, ਸੁਖਵਿੰਦਰ ਸਿੰਘ ਸੁੱਖਾ, ਰੁਪਿੰਦਰ ਸਿੰਘ ਰਿੰਕੂ ਵੀ ਹਾਜਰ ਸਨ।
Leave a Reply